ਆਸਟ੍ਰੇਲੀਆ ਵਿੱਚ ਇਕ ਸਿੱਖ ਵਿਅਕਤੀ 'ਤੇ ਨਸਲੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 15 ਸਾਲਾਂ ਤੋਂ ਰਹਿ ਰਹੇ ਇੱਕ ਸਿੱਖ ਰੈਸਟੋਰੈਂਟ ਮਾਲਕ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਉਹਨਾਂ ਨੂੰ ਕਈ ਦਿਨਾਂ ਤੱਕ ਆਪਣੀ ਕਾਰ ’ਤੇ ਲਗਾਤਾਰ ਮਲ-ਮੂਤਰ ਲੱਗਾ ਮਿਲਿਆ ਅਤੇ ਨਾਲ ਹੀ ਨਸਲੀ ਚਿੱਠੀਆਂ ਮਿਲੀਆਂ, ਜਿਸ ਵਿਚ ਉਸ ਨੂੰ ਕਿਹਾ ਗਿਆ ਸੀ, ‘ਭਾਰਤੀ ਘਰ ਜਾਓ’। ਤਸਮਾਨੀਆ ਦੇ ਹੋਬਾਰਟ ਵਿੱਚ 'ਦਾਵਤ-ਦ ਇਨਵੀਟੇਸ਼ਨ' ਰੈਸਟੋਰੈਂਟ ਚਲਾਉਣ ਵਾਲੇ ਜਰਨੈਲ 'ਜਿੰਮੀ' ਸਿੰਘ ਨੇ ਕਿਹਾ ਕਿ ਉਸ ਨੂੰ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
.
Racial attack on a Sikh person in Australia, see what the white man did.
.
.
.
#australianews #sikhism #punjabnews